ਪੰਜਾਬ ਰਾਜਪਾਲ ਦੇ ਪ੍ਰਮੁੱਖ ਸਕੱਤਰ ਦੇ ਦਫ਼ਤਰ ਤੋਂ 27 ਸਤੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਏਜੰਡੇ ਬਾਰੇ ਵੇਰਵੇ ਮੰਗਣ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਟਵੀਟ ਕਰਕੇ ਕੀਤਾ ਏ। ਜਿਸ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਹਨਾਂ ਟਵੀਟ 'ਚ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ 'ਤੇ ਇੱਕ ਪ੍ਰਸਿੱਧ ਲੜੀ ਦਾ ਸੰਕੇਤ ਦਿੰਦੇ ਹੋਏ ਲਿਖਿਆ ਕਿ "ਭਾਵੇਂ ਇਹ ਮਹਿੰਗਾਈ ਹੋਵੇ ਜਾਂ ਬਾਲੀਵੁੱਡ ਪਤਨੀਆਂ ਦੀ ਸ਼ਾਨਦਾਰ ਜ਼ਿੰਦਗੀ - ਵਿਧਾਨਕ ਕਾਰੋਬਾਰ ਵਪਾਰਕ ਸਲਾਹਕਾਰ ਕਮੇਟੀ ਅਤੇ ਸਪੀਕਰ ਦਾ ਵਿਸ਼ੇਸ਼ ਡੋਮੇਨ ਹੈ, ਰਾਜਪਾਲ ਦਾ ਨਹੀਂ। ਪੰਜਾਬ ਦੇ ਰਾਜਪਾਲ ਇਸ ਤਰਾਂ ਕਰਕੇ ਪੂਰੀ ਤਰ੍ਹਾਂ ਲੋਕਾਂ ਦਾ ਨੁਕਸਾਨ ਕਰ ਰਹੇ ਨੇ। ਦੱਸ ਦਈਏ ਕਿ 27 ਸਤੰਬਰ ਨੂੰ ਪ੍ਰਸਤਾਵਿਤ ਵਿਧਾਨ ਸਭਾ ਸੈਸ਼ਨ ਦੌਰਾਨ ਕੀਤੇ ਜਾਣ ਵਾਲੇ ਵਿਧਾਨਿਕ ਕੰਮਾਂ ਦੇ ਪੰਜਾਬ ਦੇ ਰਾਜਪਾਲ ਵੱਲੋਂ ਇੱਕ ਨੋਟੀਫਿਕੇਸ਼ਨ ਰਾਹੀਂ ਵੇਰਵੇ ਮੰਗੇ ਗਏ ਹਨ।